ਮੁੰਬਈ — ਘੁੰਮਣ ਫਿਰਨ ਲਈ ਭਾਰਤ 'ਚ ਵੀ ਬਹੁਤ ਸਾਰੀਆਂ ਖੂਬਸੂਰਤ ਜਗ੍ਹਾ ਹਨ ਜਿਨ੍ਹਾਂ 'ਚੋ ਮਹਾਂਰਾਸ਼ਟਰ ਵੀ ਆਪਣੀ ਖਾਸ ਪਹਿਚਾਣ ਰੱਖਦਾ ਹੈ। ਮਹਾਂਰਾਸ਼ਟਰ 'ਚ ਕਈ ਪਹਾੜੀ ਸਟੇਸ਼ਨ ਹਨ ਜੋ ਕਿ ਆਪਣੇ ਅੰਦਰ ਕੁਦਰਤ ਦੀ ਅਪਾਰ ਸੁੰਦਰਤਾ ਦਾ ਖਜ਼ਾਨਾ ਸੰਭਾਲ ਕੇ ਬੈਠੇ ਹਨ। ਮਹਾਂਰਾਸ਼ਟਰ ਪੂਰੇ ਭਾਰਤ ਦਾ ਇਕਲੌਤਾ ਅਜਿਹਾ ਰਾਜ ਹੈ, ਜਿੱਥੇ ਸਮੁੰਦਰੀ ਕਿਨਾਰੇ 'ਤੇ ਹੀ ਤੁਹਾਨੂੰ ਪਹਾੜ ਦੀ ਤੈਅ ਮਿਲ ਜਾਵੇਗੀ। ਅੱਜ ਅਸੀਂ ਤੁਹਾਨੂੰ ਮਹਾਂਰਾਸ਼ਟਰ ਦੇ ਕੁਝ ਪਹਾੜੀ ਸਟੇਸ਼ਨਾਂ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਨ੍ਹਾਂ ਬਾਰੇ.....
1. ਲੋਨਾਵਾਲਾ— ਇਹ ਪਹਾੜੀ ਇਲਾਕਾ ਆਪਣੀਆਂ ਇਤਿਹਾਸਿਕ ਗੁਫਾਵਾਂ, ਕਿੱਲਿਆਂ ਅਤੇ ਖੂਬਸੂਰਤ ਝੀਲਾਂ ਕਾਰਨ ਇਹ ਯਾਤਰੀਆਂ ਲਈ ਲੋਕਪ੍ਰਿਯ ਸਥਾਨ ਹੈ। ਇਹ ਪਹਾੜੀ ਇਲਾਕਾ ਕਿਸੀ ਸਵਰਗ ਤੋਂ ਘੱਟ ਨਹੀਂ ਹੈ।
ਖੰਡਾਲਾ— ਮੁੰਬਈ ਤੋਂ ਕੁਝ ਹੀ ਕਿਲੋਮੀਟਰ ਦੀ ਦੂਰੀ 'ਤੇ ਸਹਯਾਦਰੀ ਪਹਾੜ 'ਤੇ ਵਸਿਆ ਖੰਡਾਲਾ ਸ਼ਾਂਤ ਝੀਲਾਂ, ਕੁਦਰਤੀ ਘਾਟੀਆਂ ਨਾਲ ਘਿਰੀ ਮਨਮੋਹਕ ਜਗ੍ਹ੍ਹਾ ਹੈ।
2. ਅਮਬੋਲੀ— ਅਮਬੋਲੀ ਮਹਾਂਰਾਸ਼ਟਰ ਦੇ ਸਿੰਧੁਦੁਰਗ ਜ਼ਿਲ੍ਹੇ 'ਚ ਸਹਯਾਦਰੀ ਪਹਾੜਾਂ 'ਤੇ ਵਸਿਆ ਹੋਇਆ ਹੈ। ਇੱਥੇ ਦਾ ਅਮਬੋਲੀ ਘਾਟ ਹਰ ਸਾਲ ਯਾਤਰੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
3. ਮਹਾਂਬਲੇਸ਼ਵਰ— ਇਹ ਪਹਾੜੀ ਇਲਾਕਾ ਨੂੰ ਪਹਾੜੀ ਸਟੇਸ਼ਨਾਂ ਦੀ ਰਾਣੀ ਕਿਹਾ ਜਾਂਦਾ ਹੈ। ਇਹ ਸਟੇਸ਼ਨ ਲਗਭਗ 1372 ਮੀਟਰ ਦੀ ਉਚਾਈ 'ਤੇ ਵਸਿਆ ਹੋਇਆ ਹੈ।
4. ਮਾਲਸ਼ੇਜ ਘਾਟ— ਮਾਲਸ਼ੇਜ ਘਾਟ ਟ੍ਰੈਕਰਸ, ਹਾਇਕਰਸ, ਐਡਵੈਂਚਰਸ ਅਤੇ ਕੁਦਰਤ ਪ੍ਰੇਮੀਆਂ ਦਾ ਮੁੱਖ ਕੇਂਦਰ ਹੈ। ਇਹ ਪੂਨੇ ਤੋਂ ਲਗਭਗ 700 ਮੀਟਰ ਦੀ ਉਚਾਈ 'ਤੇ ਵਸਿਆ ਪਹਾੜੀ ਇਲਾਕਾ ਹੈ।
5. ਪੰਨਹਾਲਾ— ਇਹ ਸਟੇਸ਼ਨ, ਕੋਲਹਾਪੁਰ ਤੋਂ ਲਗਭਗ 18 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਸ ਪਹਾੜੀ ਸਟੇਸ਼ਨ 'ਤੇ ਇਕ ਪੁਰਾਣਾ ਪੰਨਹਾਲਾ ਕਿਲ੍ਹਾ ਵੀ ਸਥਿਤ ਹੈ।
ਮਿਕਸਰ ਨੂੰ ਜ਼ਿਆਦਾ ਸਮੇਂ ਤੱਕ ਵਰਤਣਾ ਚਾਹੁੰਦੇ ਹੋ ਤਾਂ ਕਰੋ ਇਹ ਉਪਾਅ
NEXT STORY